ਸੰਸੂਚਿਤ ਕਰਨਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Communicate_ਸੰਸੂਚਿਤ ਕਰਨਾ: ਪੰਜਾਬ ਰਾਜ ਬਨਾਮ ਖੇਮਰਾਜ (ਏ ਆਈ ਆਰ 1970 ਐਸ ਸੀ 214) ਅਨੁਸਾਰ ਸੰਸੂਚਿਤ ਕਰਨਾ ਦੇ ਸਾਧਾਰਨ ਅਰਥ ਹਨ, ਸੂਚਨਾ ਦੇਣਾ, ਸਲਾਹ ਕਰਨਾ, ਜਾਂ ਇਤਲਾਹ ਦੇਣਾ। ਕਈ ਵਾਰੀ ਸਵਾਲ ਇਹ ਪੈਦਾ ਹੁੰਦਾ ਹੈ ਕਿ ਕਿਸੇ ਆਦਮੀ ਨੂੰ ਸੂਚਨਾ ਕਿਸ ਵਕਤ ਦਿੱਤੀ ਗਈ ਸੀ। ਉਪਰੋਕਤ ਕੇਸ ਵਿਚ ਕਰਮਚਾਰੀ ਨੂੰ ਮੁਅਤਲ ਕਰਨ ਦੀ ਅਧਿਸੂਚਨਾ ਉਸ ਦੇ ਰਿਟਾਇਰ ਹੋਣ ਉਪਰੰਤ ਗਜ਼ਟ ਵਿਚ ਪ੍ਰਕਾਸ਼ਤ ਹੋਈ ਸੀ। ਪਰ ਸਵਾਲ ਇਹ ਸੀ ਕਿ ਕੀ ਉਸ ਦੀ ਮੁਅਤਲੀ ਬਾਰੇ ਉਸ ਨੂੰ ਪਹਿਲਾਂ ਸੰਸੂਚਿਤ ਕਰ ਦਿੱਤਾ ਗਿਆ ਸੀ ਜਾਂ ਨਹੀਂ। ਇਸ ਕੇਸ ਵਿਚ ਸਰਵ ਉੱਚ ਅਦਾਲਤ ਨੇ ਕਰਾਰ ਦਿੱਤਾ ਕਿ ਜਦੋਂ ਕੋਈ ਹੁਕਮ ਜਾਰੀ ਕੀਤਾ ਜਾਂਦਾ ਹੈ ਅਤੇ ਸਬੰਧਤ ਕਰਮਚਾਰੀ ਨੂੰ ਭੇਜ ਦਿੱਤਾ ਜਾਂਦਾ ਹੈ ਤਾਂ ਇਹ ਸਮਝਣਾ ਚਾਹੀਦਾਹੈ ਕਿ ਉਸ ਨੂੰ ਸੰਸੂਚਿਤ ਕਰ ਦਿੱਤਾ ਗਿਆ ਹੈ।

       ਗੁਰਬਚਨ ਸਿੰਘ ਬਨਾਮ ਸਾਗਿਰਾ (ਏ ਆਈ ਆਰ 1956 ਪੰ.254) ਅਨੁਸਾਰ ਜ਼ਾਬਤਾ ਫ਼ੌਜਦਾਰੀ ਸੰਘਤਾ 1898 ਦੀ ਧਾਰਾ 39 (2) [1973 ਦੀ ਸੰਘਤਾ ਦੀ ਧਾਰਾ 32 (2)] ਵਿਚ ਆਉਂਦੇ ਸ਼ਬਦ ਸੰਸੂਚਿਤ ਦਾ ਅਰਥ ਪ੍ਰਕਾਸ਼ਤ ਕਰਨ ਦਾ ਸਮਾਨਾਰਥਕ ਨਹੀਂ ਹੈ। ਪ੍ਰਕਾਸ਼ਤ ਕਰਨ ਦਾ ਮਤਲਬ ਹੈ ਲੋਕਾਂ ਨੂੰ ਦਸਣਾ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 718, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.